World

ਹਾਵਰਡ ਯੂਨੀਵਰਸਿਟੀ ਹਿਲੇਰੀ ਕਲਿੰਟਨ ਨੂੰ ਕਰੇਗੀ ਸਨਮਾਨਿਤ

ਵਾਸ਼ਿੰਗਟਨ — ਆਈਵੀ (Ivy) ਲੀਗ ਯੂਨੀਵਰਸਿਟੀ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਹਾਵਰਡ ਦੇ ਵੱਕਾਰੀ ਰੈੱਡਕਲਿਫ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਮੈਡਲ ਸਮਾਜ ‘ਤੇ ਪਰਿਵਰਤਨ ਪ੍ਰਭਾਵ ਲਈ ਦਿੱਤਾ ਜਾਵੇਗਾ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਾਵਰਡ ਦੇ ਆਯੋਜਕਾਂ ਨੇ ਕਿਹਾ ਕਿ ਕਲਿੰਟਨ ਨੂੰ ਪੁਰਸਕਾਰ ਲਈ ਇਸ ਲਈ ਚੁਣਿਆ ਗਿਆ ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦੀ ਜੇਤੂ, ਕੁਸ਼ਲ ਪ੍ਰਬੰਧਕ ਅਤੇ ਅਮਰੀਕੀ ਲੀਡਰਸ਼ਿਪ ਦੀ ਵਕੀਲ ਰਹੀ ਹੈ।
ਸਾਬਕਾ ਫਸਟ ਲੇਡੀ, ਨਿਊਯਾਰਕ ਸੈਨੇਟਰ ਅਤੇ ਸਾਬਕਾ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਲਿੰਟਨ ਨੂੰ ਇਹ ਮੈਡਲ ਸ਼ੁੱਕਰਵਾਰ ਨੂੰ ਦਿੱਤਾ ਜਾਵੇਗਾ। ਉਸ ਸਮੇਂ ਸਕੂਲ ਵਿਚ ਗ੍ਰੈਜੁਏਸ਼ਨ ਸਕੂਲ ਦੇ ‘ਗ੍ਰੇਜੂਏਸ਼ਨ ਵੀਕ’ ਦੌਰਾਨ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਕਈ ਮੀਡੀਆ ਰਿਪੋਰਟਾਂ ਮੁਤਾਬਕ ਰਾਜ ਦੇ ਸਾਬਕਾ ਸਕੱਤਰ ਅਤੇ ਸਾਲ 2001 ਰੈੱਡਕਲਿਫ ਮੈਡਲ ਜੇਤੂ ਮੇਡਲੇਨ ਅਲਬ੍ਰਾਈਟ, ਕਲਿੰਟਨ ਨੂੰ ਨਿੱਜੀ ਰੂਪ ਵਿਚ ਸਨਮਾਨਿਤ ਕਰਨਗੇ। ਇਸ ਵਿਚਕਾਰ ਐਤਵਾਰ ਨੂੰ ਕਲਿੰਟਨ ਨੇ ਯੇਲ ਯੂਨ ਵਿਚ ਗ੍ਰੈਜੁਏਸ਼ਨ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।