India News

ਹਿਮਾਚਲ ਪ੍ਰਦੇਸ਼: ਕਿੰਨੌਰ ’ਚ ਢਿੱਗਾਂ ਡਿੱਗਣ ਕਾਰਨ 9 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ, ਫੱਟੜਾਂ ’ਚ ਇਕ ਖਰੜ ਦਾ

ਸ਼ਿਮਲਾ, 25 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਕਿੰਨੌਰ ਵਿੱਚ ਅੱਜ ਬਾਅਦ ਦੁਪਹਿਰ ਡਿੱਗੀਆਂ ਢਿੱਗਾਂ ਦੀ ਲਪੇਟ ਵਿੱਚ ਸੈਲਾਨੀਆਂ ਦਾ ਵਾਹਨ ਆਉਣ ਕਾਰਨ 9 ਸੈਲਾਨੀ ਮਾਰੇ ਗਏ, ਜਦ ਕਿ 3 ਜ਼ਖ਼ਮੀ ਹੋ ਗਏ। ਵਾਹਨ ਵਿੱਚ 12 ਸੈਲਾਨੀ ਸਵਾਰ ਸਨ। ਢਿੱਗਾਂ ਇੰਨੀ ਤੇਜ਼ੀ ਨਾਲ ਡਿੱਗੀਆਂ ਕਿ ਕਿਸੇ ਨੂੰ ਬਚਾਅ ਦਾ ਮੌਕਾ ਨਾ ਮਿਲਿਆ। ਇਸ ਕਾਰਨ ਬਟਸੇਰੀ ਦਾ ਬੈਲੀ ਬ੍ਰਿਜ ਵੀ ਵੱਡੇ ਪੱਥਰ ਕਾਰਨ ਟੁੱਟ ਗਿਆ। ਇਸ ਕਾਰਨ ਸਰਕਾਰੀ ਤੇ ਨਿੱਜੀ ਸੰਪਤੀ ਨੂੰ ਭਾਰੀ ਨੁਕਸਾਨ ਹੋਇਆ। ਮਰਨ ਵਾਲਿਆਂ ਵਿੱਚ ਪ੍ਰਕਾਸ਼ ਸੁਨੀਲ ਪਾਟਿਲ (27), ਨਾਗਪੁਰ (ਮਹਾਰਾਸ਼ਟਰ), ਦੀਪਾ ਸ਼ਰਮਾ (34), ਜੈਪੁਰ (ਰਾਜਸਥਾਨ)। ਅਮੋਗ ਬਾਪਤ (27) ਛੱਤੀਸਗੜ੍ਹ, ਡਰਾਈਵਰ ਉਮਰਾਓ ਸਿੰਘ (42) ਟੈਗੋਰ ਗਾਰਡਨ ਵੈਸਟ ਦਿੱਲੀ, ਕੁਮਾਰ ਉਲਹਾਸ ਵੇਦਪਾਠਕ (37), ਅਨੁਰਾਗ ਬਿਯਾਨੀ (31) ਸੀਕਰ ਰਾਜਸਥਾਨ, ਮਾਇਆ ਦੇਵੀ ਬਿਯਾਨੀ (31) ਸੀਕਰ ਰਾਜਸਥਾਨ, ਰਿਚਾ ਬਿਯਾਨੀ (25) ਸੀਕਰ ਰਾਜਸਥਾਨ ਤੇ ਸਤੀਸ਼ ਕਤਾਕਬਰ (34) ਛੱਤੀਸਗੜ੍ਹ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਸ਼ੀਰਿਲ ਓਬਰਾਏ (39) ਪੱਛਮੀ ਦਿੱਲੀ, ਨਵੀਨ ਭਾਰਦਵਾਜ (37) ਖਰੜ ਮੁਹਾਲੀ (ਪੰਜਾਬ) ਤੇ ਰਣਜੀਤ ਸਿੰਘ (45), ਸਾਗਲਾ ਕਿਨੌਰ (ਹਿਮਾਚਲ) ਹਨ।