World

ਹਿੰਦੁਆਂ ਖਿਲਾਫ ਨਸਲੀ ਟਿੱਪਣੀ ਕਰਨ ਵਾਲੇ ਦੱਖਣੀ ਅਫਰੀਕੀ ਵਿਅਕਤੀ ‘ਤੇ ਜੁਰਮਾਨਾ

ਜੋਹਾਨਿਸਬਰਗ— ਦੱਖਣੀ ਅਫਰੀਕਾ ਦੇ ਇਕ ਗੋਰੇ ਵਿਅਕਤੀ ਨੂੰ ਹਿੰਦੁਆਂ ਖਿਲਾਫ ਫੇਸਬੁੱਕ ‘ਤੇ ਨਸਲੀ ਟਿੱਪਣੀ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਦੀ ਇਸ ਹਰਕਤ ਲਈ ਉਸ ‘ਤੇ ਜੁਰਮਾਨਾ ਲਾਇਆ ਗਿਆ ਤੇ 50 ਘੰਟੇ ਦੀ ਭਾਈਚਾਰਕ ਸੇਵਾ ਕਰਨ ਨੂੰ ਕਿਹਾ ਗਿਆ। ਦੱਖਣੀ ਅਫਰੀਕਾ ਦੀ ਹਿੰਦੂ ਧਰਮ ਸਭਾ ਨੇ ਵਿਅਕਤੀ ਨੂੰ ਮਿਲੀ ਸਜ਼ਾ ਨੂੰ ‘ਸੋਸ਼ਲ ਮੀਡੀਆ ‘ਤੇ ਹਿੰਦੁਆਂ ਖਿਲਾਫ ਹਮਲੇ ਕਰਨ ਵਾਲਿਆਂ ‘ਤੇ ਵੱਡੀ ਜਿੱਤ’ ਦੱਸਿਆ ਹੈ।
ਦੋਸ਼ੀ ਐਲੈਕਜ਼ੈਂਡਰ ਮੈਕਗੀਬਨ ਦੀ ਟਿੱਪਣੀ ਨੂੰ ਲੈ ਕੇ ਸਭਾ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਮੈਕਗੀਬਨ ਨੇ 2016 ‘ਚ ਦਿਵਾਲੀ ਦੇ ਤਿਉਹਾਰ ਮੌਕੇ ਫੇਸਬੁੱਕ ‘ਤੇ ਨਸਲੀ ਟਿੱਪਣੀ ਕੀਤੀ ਸੀ। ਆਪਣੇ ਪੋਸਟ ‘ਚ ਉਸ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਭਾਰਤੀ ਲੋਕ ਦੱਖਣੀ ਅਫਰੀਕਾ ਦੇ ਗੰਨੇ ਦੇ ਖੇਤਾਂ ‘ਚ ਕੰਮ ਕਰਨ ਲਈ ਬੰਧੂਆ ਮਜ਼ਦੂਰ ਦੇ ਰੂਪ ‘ਚ ਲਿਆਏ ਗਏ ਸਨ।