ਨੈਸ਼ਨਲ ਡੈਸਕ– ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਸਰਕਾਰ ਲਈ ਅਜੇ ਕੁਝ ਜ਼ਿਲ੍ਹੇ ਚਿੰਤਾ ਦਾ ਕਾਰਨ ਬਣੇ ਹੋਏ ਹਨ। ਕੇਂਦਰ 11 ਸੂਬਿਆਂ ਦੇ 44 ਜ਼ਿਲ੍ਹਿਆਂ ਨੂੰ ਲੈ ਕੇ ਅਜੇ ਵੀ ਚਿੰਤਤ ਹੈ ਜਿਥੇ ਕੋਰੋਨਾ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਰਕਾਰ ਨੇ ਦੱਸਿਆ ਕਿ 44 ਜ਼ਿਲ੍ਹਿਆਂ ‘ਚ ਪਾਜ਼ੇਟੀਵਿਟੀ ਦਰ ਅਜੇ ਵੀ 10 ਫੀਸਦੀ ਤੋਂ ਵਧੇਰੇ ਹੈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ 11 ਸੂਬਿਆਂ ‘ਚ 44 ਜ਼ਿਲ੍ਹਿਆਂ ‘ਚ ਪਾਜ਼ੇਟੀਵਿਟੀ ਦਰ 10 ਫੀਸਦੀ ਤੋਂ ਜ਼ਿਆਦਾ ਹੈ। ਕੇਰਲ ‘ਚ ਅਜਿਹੇ 10 ਜ਼ਿਲ੍ਹੇ ਹਨ।
ਦੇਸ਼ ‘ਚ ਹੁਣ 3,88,508 ਸਰਗਰਮ ਮਾਮਲੇ ਹਨ। ਰਿਕਵਰੀ ਰੇਟ ਲਗਾਤਾਰ ਵਧ ਰਹੀ ਹੈ ਅਤੇ ਹੁਣ ਰਿਕਵਰੀ ਰੇਟ 97.45 ਫੀਸਦੀ ਹੈ। ਦੇਸ਼ ‘ਚ ਪਿਛਲੇ 2 ਹਫਤਿਆਂ ‘ਚ 2 ਫੀਸਦੀ ਤੋਂ ਵੀ ਘੱਟ ਪਾਜ਼ੇਟੀਵਿਟੀ ਰੇਟ ਦਰਜ ਕੀਤੀ ਗਈ ਹੈ, ਇਸ ਹਫਤੇ ਦੀ ਪਾਜ਼ੇਟੀਵਿਟੀ ਦਰ 1.87 ਫੀਸਦੀ ਹੈ। ਉਥੇ, ਸੰਯੁਕਤ ਸਕੱਤਰ ਨੇ ਦੱਸਿਆ ਕਿ ਜਨਵਰੀ ‘ਚ ਅਸੀਂ ਵੈਕਸੀਨ ਦੀਆਂ 2.35 ਲੱਖ ਖੁਰਾਕਾਂ ਰੋਜ਼ਾਨਾ ਉਪਲੱਬਧ ਕਰਵਾ ਪਾ ਰਹੇ ਸਨ, ਜੁਲਾਈ ‘ਚ ਇਹ ਵਧ ਕੇ 43.41 ਲੱਖ ਖੁਰਾਕ ਰੋਜ਼ਾਨਾ ਹੋਈ। ਜੇਕਰ ਅਸੀਂ ਅਗਸਤ ਮਹੀਨੇ ਦੀ ਔਸਤ ਕੱਢੀਏ ਤਾਂ ਇਹ 49.11 ਲੱਖ ਹੈ।