India News

2019 ਦੀਆਂ ਲੋਕ ਸਭਾ ਚੋਣਾਂ ਮੈਂ ਨਹੀਂ, ਦੇਸ਼ ਦੇ ਲੋਕਾਂ ਨੇ ਲੜੀਆਂ: PM ਮੋਦੀ

ਲੋਕ ਸਭਾ ਚੋਣਾਂ ਚ ਜ਼ਬਰਦਸਤ ਜਿੱਤ ਹਾਸਲ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਐਤਵਾਰ ਨੂੰ ਗੁਜਰਾਤ ਪੁੱਜੇ। ਇੱਥੇ ਉਨ੍ਹਾਂ ਨੇ ਅਹਿਮਦਾਬਾਦ ਵਿਖੇ ਭਾਜਪਾ ਦੇ ਦਫਤਰ ਵਿਖੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।

ਪੀਐਮ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਚ ਮਿਲੀ ਜਿੱਤ ਗੁਜਰਾਤ ਭਾਜਪਾ ਲਈ ਉਤਸ਼ਾਹ ਦਾ ਮੌਕਾ ਹੈ ਪਰ ਸੂਰਤ ਚ ਵਾਪਸੀ ਦਰਦਨਾਕ ਘਟਨਾ ਕਾਰਨ ਜਸ਼ਨ ਨਹੀਂ ਮਨਾਇਆ ਜਾਵੇਗਾ। ਸੂਤਰ ਅਗਨੀਕਾਂਡ ਬਾਰੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਮੈਂ ਕੱਲ੍ਹ ਤੋਂ ਇਹ ਫੈਸਲਾ ਨਹੀਂ ਕਰ ਪਾ ਰਿਹਾ ਹਾਂ ਕਿ ਸਮਾਗਮ ਚ ਜਾਵਾਂ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਕ ਪਾਸੇ ਦਇਆ ਸੀ ਤੇ ਦੂਜੇ ਪਾਸੇ ਫਰਜ਼।

ਮੋਦੀ ਨੇ ਕਿਹਾ ਕਿ ਮੈਂ 6ਵੇਂ ਗੇੜ ਦੀਆਂ ਵੋਟਾਂ ਪੈਣ ਮਗਰੋਂ ਦੌਰਾਨ ਕਿਹਾ ਸੀ ਕਿ ਅੰਕੜਾ 300 ਪਾਰ ਹੋਵੇਗਾ। ਹਰੇਕ ਵੋਟ ਨੇ ਮਜ਼ਬੂਤ ਸਰਕਾਰ ਬਣਾਈ। ਚੋਣ ਮੋਦੀ ਨੇ ਨਹੀਂ, ਦੇਸ਼ ਦੇ ਲੋਕਾਂ ਨੇ ਲੜੀਆਂ ਹਨ। ਸੋਸ਼ਲ ਮੀਡੀਆ ਤੋਂ ਲੋਕ ਪਾਰਟੀ ਨਾਲ ਜੁੜੇ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਿਕਾਰਡ ਟੁੱਟਿਆ ਹੈ।

ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ’ਤੇ ਦੇਸ਼ ਨੇ ਭਰੋਾ ਕੀਤਾ ਹੈ। ਜਨਤਾ ਨੂੰ ਵਿਸ਼ਵਾਸ ਹੈ ਕਿ ਸਰਕਾਰ ਸੁਰੱਖਿਆ ਦੇਵੇਗੀ। ਸਾਨੂੰ 5 ਸਾਲ ਲਈ ਵਿਸ਼ਵਾਸ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿੱਤ ਦੀ ਪਹਿਲੀ ਸ਼ਰਤ ਇਹੀ ਹੁੰਦੀ ਹੈ ਕਿ ਇਸ ਨੂੰ ਪਚਾਉਣ ਦੀ ਸਮਰਥਾ ਹੋਣੀ ਚਾਹੀਦੀ ਹੈ।