India News

PM ਮੋਦੀ ਨੇ ਕੀਤਾ ਜਲਿਆਂਵਾਲਾ ਬਾਗ ਦੇ ਨਵੇਂ ਕੰਪਲੈਕਸ ਦਾ ਉਦਘਾਟਨ, ਕਿਹਾ-ਇਸ ਦੀ ਮਿੱਟੀ ਨੂੰ ਸਿਜਦਾ

ਨਵੀਂ ਦਿੱਲੀ-ਪੰਜਾਬ ਸਥਿਤ ਜਲਿਆਂਵਾਲਾ ਬਾਗ ਯਾਦਗਾਰ ਦੇ ਨਵੇਂ ਬਣੇ ਕੰਪਲੈਕਸ ਦਾ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੰਪਲੈਕਸ ਦਾ ਉਦਘਾਟਨ ਕਰ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਜਲਿਆਂਵਾਲਾ ਬਾਗ ਦੀ ਮਿੱਟੀ ਨੂੰ ਸਿਜਦਾ ਕਰਦਾ ਹਾਂ। ਇਸ ਵੀਡੀਓ ਕਾਨਫਰੰਸਿੰਗ ਦੌਰਾਨ ਪੰਜਾਬ ਦੇ ਰਾਜਪਾਨ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਵੇਤ ਮਲਿਕ ਆਦਿ ਵੀ ਮੌਜੂਦ ਸਨ। ਉਦਘਾਟਨ ਪ੍ਰੋਗਰਾਮ ‘ਚ ਕੰਪਲੈਕਸ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਕਦਮਾਂ ਨੂੰ ਵੀ ਦਿਖਾਇਆ ਗਿਆ।

ਦਰਅਸਲ, ਜਲਿਆਂਵਾਲਾ ਬਾਗ ਦਾ ਕੇਂਦਰੀ ਸਥਾਨ ਮੰਨੇ ਜਾਣ ਵਾਲੇ ‘ਜਵਾਲਾ ਯਾਦਗਾਰ’ ਦੀ ਮੁਰੰਮਤ ਕਰਨ ਦੇ ਨਾਲ-ਨਾਲ ਇਸ ਦਾ ਮੁੜ-ਨਿਰਮਾਣ ਕੀਤਾ ਗਿਆ ਹੈ। ਇਥੇ ਸਥਿਤ ਤਲਾਬ ਨੂੰ ਇਕ ‘ਲੀਲੀ ਤਲਾਬ’ ਦੇ ਰੂਪ ‘ਚ ਫਿਰ ਤੋਂ ਵਿਕਸਿਤ ਕੀਤਾ ਗਿਆ ਹੈ ਅਤੇ ਲੋਕਾਂ ਦੇ ਆਉਣ-ਜਾਣ ਲਈ ਰਸਤੇ ਨੂੰ ਖੁੱਲ੍ਹਾ ਕੀਤਾ ਗਿਆ ਹੈ।