World

WHO ਮੁਖੀ ਬੋਲੇ- ਕੋਰੋਨਾ ਸਬੰਧੀ ਜਾਂਚ ’ਚ ਸਹਿਯੋਗ ਕਰੇ ਚੀਨ

ਜੇਨੇਵਾ- ਜੀ-7 ਸੰਮੇਲਨ ’ਚ ਹਿੱਸਾ ਲੈਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਮੁਖੀ ਟੇਡ੍ਰੋਸ ਗੈਬਿਯਸ ਨੇ ਚੀਨ ਨੂੰ ਕੋਵਿਡ-19 ਦੀ ਸ਼ੁਰੂਆਤੀ ਚੱਲ ਰਹੀ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ ਹੈ। ਦਿ ਵਾਲ ਸਟ੍ਰੀਟ ਜਰਨਲ (ਡਬਲਿਊ. ਐੱਸ. ਜੇ.) ਦੀ ਰਿਪੋਰਟ ਅਨੁਸਾਰ, ਡਾਕਟਰ ਟੇਡ੍ਰੋਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਹੁਣ ਜਦੋਂ ਵਾਇਰਸ ਦੇ ਓਰੀਜਨ ਦੀ ਜਾਂਚ ਦਾ ਅਗਲਾ ਪੜਾਅ ਚੱਲ ਰਿਹਾ ਹੋਵੇਗਾ ਤਾਂ ਬਿਹਤਰ ਸਹਿਯੋਗ ਅਤੇ ਪਾਰਦਰਸ਼ਤਾ ਦੀ ਉਮੀਦ ਹੈ।


ਉਨ੍ਹਾਂ ਕਿਹਾ ਕਿ ਇਸ ਵਾਇਰਸ ਦੀ ਸ਼ੁਰੂਆਤ ਨੂੰ ਸਮਝਣ ਲਈ ਪਾਰਦਰਸ਼ਤਾ ਦੀ ਲੋੜ ਹੈ ਅਤੇ ਇਸ ਲਈ ਚੀਨੀ ਧਿਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕਿਹਾ ਸੀ ਕਿ ਉਹ ਚੀਨ ਨੂੰ ਵਾਇਰਸ ਦੀ ਸ਼ੁਰੂਆਤ ਬਾਰੇ ਵਧੇਰੇ ਅੰਕੜੇ ਪੇਸ਼ ਕਰਨ ਲਈ ਮਜਬੂਰ ਨਹੀਂ ਕਰ ਸਕਦਾ।